
ਬਾੜਮੇਰ, 5 ਫਰਵਰੀ
ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਸੰਤਾਂ ਦੀ ਇਕ ਸਭਾ ਦੌਰਾਨ ਭੜਕਾਊ ਤਕਰੀਰਾਂ ਕਰ ਕੇ ਨਫਰਤ ਵਧਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਅੱਜ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਇਕ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਇਹ ਐੱਫਆਈਆਰ ਬਾੜਮੇਰ ਜ਼ਿਲ੍ਹੇ ਦੇ ਚੌਹਟਨ ਪੁਲੀਸ ਥਾਣੇ ਵਿੱਚ ਇਕ ਸਥਾਨਕ ਵਿਅਕਤੀ ਪਠਾਈ ਖਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ