ਨਵੀਂ ਦਿੱਲੀ: ਸੀਬੀਆਈ ਨੇ ਰੇਲਵੇ ਵਿੱਚ ‘ਨੌਕਰੀਆਂ ਵੱਟੇ ਜ਼ਮੀਨ’ ਘੁਟਾਲੇ ’ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਸਾਬਕਾ ਓਐੱਸਡੀ ਭੋਲਾ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘੁਟਾਲਾ ਯੂਪੀਏ ਸਰਕਾਰ ਦੇ ਕਾਰਜਕਾਲ ਵਿੱਚ ਹੋਇਆ ਸੀ ਤੇ ਉਸ ਮੌਕੇ ਲਾਲੂ ਪ੍ਰਸਾਦ ਯਾਦਵ ਕੇਂਦਰ ਵਿੱਚ ਰੇਲ ਮੰਤਰੀ ਸਨ ਤੇ ਭੋਲਾ ਯਾਦਵ ਉਨ੍ਹਾਂ ਦਾ ਓਐੱਸਡੀ ਸੀ। ਲਾਲੂ 2005 ਤੋਂ 2009 ਦੇ ਅਰਸੇ ਦੌਰਾਨ ਕੇਂਦਰੀ ਰੇਲ ਮੰਤਰੀ ਸਨ। -ਪੀਟੀਆਈ