ਨਵੀਂ ਦਿੱਲੀ: ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ਉਤੇ ਰਾਹੁਲ ਗਾਂਧੀ ਉਤੇ ਨਿਸ਼ਾਨਾ ਸੇਧਦਿਆਂ ਭਾਜਪਾ ਨੇ ਕਾਂਗਰਸ ਆਗੂ ਨੂੰ ਭਾਰਤੀ ਰਾਜਨੀਤੀ ਦਾ ‘ਸਿਆਸੀ ਕੁਕੂ’ ਕਰਾਰ ਦਿੱਤਾ। ਭਾਜਪਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਖ਼ੁਦ ਜ਼ਮੀਨੀ ਪੱਧਰ ’ਤੇ ਕੰਮ ਨਹੀਂ ਕਰਨਾ ਚਾਹੁੰਦੇ ਤੇ ਸਿਆਸੀ ਏਜੰਡੇ ਲਈ ਦੂਜਿਆਂ ਦਾ ਮੋਢਾ ਵਰਤਦੇ ਹਨ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਕਿ ਕਾਂਗਰਸ ਆਗੂ ਨੇ ਮੁਜ਼ੱਫ਼ਰਨਗਰ ਮਹਾਪੰਚਾਇਤ ਦੀ ਗਲਤ ਫੋਟੋ ਪੋਸਟ ਕੀਤੀ ਹੈ। ਪਾਤਰਾ ਨੇ ਕਿਹਾ ਕਿ ਇਹ ਸਭ ਰਾਹੁਲ ਦੀ ਲੋਕਾਂ ਨੂੰ ‘ਗੁਮਰਾਹ ਕਰਨ ਵਾਲੀ ਤੇ ਝੂਠ ਫੈਲਾਉਣ ਵਾਲੀ ਸਿਆਸਤ ਦਾ ਹੀ ਹਿੱਸਾ ਹੈ।’ -ਪੀਟੀਆਈ