ਨਵੀਂ ਦਿੱਲੀ, 26 ਅਗਸਤ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਅਤੇ ਕਿਹਾ ਕਿ ‘ਰਾਜੇ’ ਵੱਲੋਂ ਕੀਤੇ ਵਾਅਦੇ ਝੂਠੇ ਹਨ ਤੇ ਉਸ ਦੀਆਂ ਤਕਰੀਰਾਂ ਖੋਖਲੀਆਂ ਹਨ। ਰਾਹੁਲ ਗਾਂਧੀ ਨੇ ਟਵਿਟਰ ’ਤੇ ਇਕ ਚਾਰਟ ਵੀ ਸਾਂਝਾ ਕੀਤਾ ਜਿਸ ਵਿੱਚ ਪਬਲਿਕ ਸੈਕਟਰ ਅਦਾਰੇ ‘ਕੋਲ ਇੰਡੀਆ ਲਿਮਿਟਡ’ ਅਤੇ ‘ਐੱਲਆਈਸੀ’ ਵਿੱਚ ਸਾਲ 2020 ਤੋਂ 2022 ਦਰਮਿਆਨ ਘਟੀਆਂ ਨੌਕਰੀਆਂ ਦੀ ਗਿਣਤੀ ਦੇ ਵੇਰਵੇ ਨਸ਼ਰ ਕੀਤੇ ਗਏ। ਉਨ੍ਹਾਂ ਨੇ ਟਵੀਟ ਕੀਤਾ, ‘ਨੌਜਵਾਨਾਂ ਦੇ ਸੁਫਨੇ ਸੱਚ ਹਨ ਪਰ ਰਾਜੇ ਦੇ ਵਾਅਦੇ ਝੂਠੇ ਹਨ। ਜੇਕਰ ਕੋਈ ਵਿਅਕਤੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਰੁਜ਼ਗਾਰ ਦੇ ਮੌਕੇ ਵਧਣੇ ਚਾਹੀਦੇ ਹਨ ਨਾ ਕਿ ਘਟਣੇ ਚਾਹੀਦੇ ਹਨ।’ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸੇਧਣ ਲਈ ਰਾਜਾ ਸ਼ਬਦ ਦੀ ਵਰਤੋਂ ਕੀਤੀ। -ਪੀਟੀਆਈ