ਨਵੀਂ ਦਿੱਲੀ, 18 ਜੁਲਾਈ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਅਤੇ ਟਵੀਟ ਕਰਦਿਆਂ ਦੋਸ਼ ਲਗਾਇਆ ਕਿ ‘ਤੁਹਾਡੀ ਸੱਤਾ ਦੀ ਭੁੱਖ ਨੇ ਲੱਖਾਂ ਨੂੰ ਦਾਣੇ-ਦਾਣੇ ਲਈ ਤਰਸਾ ਦਿੱਤਾ ਹੈ’। ਰਾਹੁਲ ਗਾਂਧੀ ਨੇ ਉਸ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਕਰੋਨਾ ਸੰਕਟ ਦੌਰਾਨ ਮੱਧ ਵਰਗ ਦੇ ਭਾਰਤੀ ਨਾਗਰਿਕਾਂ ਨੂੰ ਰਾਸ਼ਨ ਲਈ ਕਤਾਰਾਂ ਵਿੱਚ ਖੜ੍ਹੇ ਹੋਣਾ ਪਿਆ। -ਪੀਟੀਆਈ