ਬਿਹਾਰ ਚੋਣਾਂ ਦੀ ਥਕਾਣ ਨੂੰ ਰਾਹੁਲ ਲਾਹ ਰਹੇ ਨੇ ਸ਼ਿਮਲਾ ’ਚ: ਭੈਣ ਦੇ ਬੰਗਲੇ ਵਿੱਚ ਕੀਤਾ ਜਾ ਰਿਹੈ ਅਰਾਮ

ਬਿਹਾਰ ਚੋਣਾਂ ਦੀ ਥਕਾਣ ਨੂੰ ਰਾਹੁਲ ਲਾਹ ਰਹੇ ਨੇ ਸ਼ਿਮਲਾ ’ਚ: ਭੈਣ ਦੇ ਬੰਗਲੇ ਵਿੱਚ ਕੀਤਾ ਜਾ ਰਿਹੈ ਅਰਾਮ

ਸ਼ਿਮਲਾ, 31 ਅਕਤੂਬਰ

ਕਾਂਗਰਸ ਨੇਤਾ ਰਾਹੁਲ ਗਾਂਧੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਣ ਤੋਂ ਬਾਅਦ ਛੁੱਟੀਆਂ ਦੇ ਮੂਡ ਵਿੱਚ ਹਨ। ਉਹ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਆਪਣੀ ਭੈਣ ਦੇ ਬੰਗਲੇ' ਤੇ 'ਛੁੱਟੀਆਂ' ਮਨਾ ਰਿਹਾ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਛਰਬਰਾ ਵਿਖੇ ਰਹੇ ਹਨ। ਜਿਥੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੰਗਲਾ ਬਣਾਇਆ ਹੈ। ਪ੍ਰਿਅੰਕਾ ਦਾ ਬੰਗਲਾ ਸੰਘਣੇ ਜੰਗਲਾਂ ਦੇ ਵਿਚਕਾਰ 8000 ਫੁੱਟ ਤੋਂ ਵੱਧ ਦੀ ਉਚਾਈ ’ਤੇ ਹੈ। ਇਹ ਸ਼ਿਮਲਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਹੈ। ਅਧਿਕਾਰੀ ਨੇ ਕਿਹਾ ਕਿ ਉਹ ਇੱਕ-ਦੋ ਦਿਨ ਇਥੇ ਰਹਿਣਗੇ। ਪ੍ਰਿਅੰਕਾ ਗਾਂਧੀ, ਉਨ੍ਹਾਂ ਦੇ ਬੱਚੇ ਅਤੇ ਮਾਂ ਸੋਨੀਆ ਗਾਂਧੀ ਅਕਸਰ ਇਸ ਜਗ੍ਹਾ 'ਤੇ ਆਉਂਦੇ ਰਹਿੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All