ਨਵੀਂ ਦਿੱਲੀ, 28 ਜਨਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਲੜਕੇ ਮੀਰਮ ਤਾਰੋਨ ਨੂੰ ਚੀਨ ਵੱਲੋਂ ਵਾਪਸ ਸੌਂਪਣਾ ਰਾਹਤ ਵਾਲੀ ਗੱਲ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਉਸ ਜ਼ਮੀਨ ਨੂੰ ਕਦੋਂ ਵਾਪਸ ਕਰੇਗਾ, ਜਿਸ ’ਤੇ ਉਸ ਨੇ ਕਬਜ਼ਾ ਕੀਤਾ ਹੈ।’ ਉਨ੍ਹਾਂ ਟਵੀਟ ਕੀਤਾ, ‘ਇਹ ਜਾਣ ਕੇ ਖੁਸ਼ੀ ਹੋਈ ਕਿ ਮੀਰਮ ਤਾਰੋਨ ਚੀਨ ਵਾਪਸ ਆ ਗਿਆ ਹੈ। ਚੀਨ ਨੇ ਭਾਰਤ ਦੀ ਜ਼ਮੀਨ ‘ਤੇ ਕੀਤਾ ਕਬਜ਼ਾ ਹੋਇਆ ਹੈ, ਉਹ ਕਦੋਂ ਵਾਪਸ ਮਿਲੇਗੀ ਪ੍ਰਧਾਨ ਮੰਤਰੀ ਜੀ?’