ਨਵੀਂ ਦਿੱਲੀ, 11 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਇਹ ਚਾਹੁੰਦੀ ਹੈ ਕਿ ਪੂਰੇ ਮੁਲਕ ਦੇ ਕਿਸਾਨਾਂ ਦੀ ਆਮਦਨ ਬਿਹਾਰ ਦੇ ਕਿਸਾਨਾਂ ਵਾਂਗ ਬੇਹੱਦ ਘੱਟ ਜਾਵੇ। ਰਾਹੁਲ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਖੇਤੀਬਾੜੀ ਨਾਲ ਜੁੜੇ ਪਰਿਵਾਰ ਪੰਜਾਬ ਵਿਚ ਇਕ ਸਾਲ ’ਚ ਸਭ ਤੋਂ ਵੱਧ ਕਮਾਉਂਦੇ ਹਨ ਜਦਕਿ ਬਿਹਾਰ ਵਿਚ ਇਹ ਸਭ ਤੋਂ ਘੱਟ ਹੈ। ਰਾਹੁਲ ਨੇ ਜਿਸ ਸਰਵੇਖਣ ਦਾ ਹਵਾਲਾ ਦਿੱਤਾ ਹੈ, ਉਹ ਦਿਖਾਉਂਦਾ ਹੈ ਕਿ ਇਕ ਔਸਤ ਭਾਰਤੀ ਖੇਤੀ ਕਰਨ ਵਾਲਾ ਪਰਿਵਾਰ ਸਾਲ ਵਿਚ 77,124 ਰੁਪਏ ਕਮਾਉਂਦਾ ਹੈ। ਜਦਕਿ ਪੰਜਾਬ ਵਿਚ ਇਹ ਔਸਤ 2,16,708 ਹੈ। ਬਿਹਾਰ ਵਿਚ ਸਿਰਫ਼ 42,684 ਰੁਪਏ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੀ ਆਮਦਨ ਬਿਹਾਰ ਦੇ ਕਿਸਾਨਾਂ ਵਾਂਗ ਘੱਟ ਜਾਵੇ।
-ਪੀਟੀਆਈ