ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਅੱਜ ਸਾਰਿਆਂ ਨੂੰ ਕਰੋਨਾ ਤੋਂ ਬਚਾਅ ਲਈ ਸੁਰੱਖਿਆ ਨੇਮਾਂ ਦੀ ਪਾਲਣਾ ਕਰਨ ਤੇ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ,‘ਅਨਲੌਕ ਪ੍ਰਕਿਰਿਆ ਜਾਰੀ ਹੈ ਪਰ ਕਰੋਨਾਵਾਇਰਸ ਸਾਡੇ ਵਿਚਕਾਰ ਹੈ ਤੇ ਇਹ ਸਾਡੇ ਨਾਲ ਅੱਗੇ ਵੀ ਰਹੇਗਾ। ਅਜਿਹੀ ਸਥਿਤੀ ਵਿੱਚ, ਸੁਰੱਖਿਆ ਨੇਮਾਂ ਦੀ ਪਾਲਣਾ ਕਰਦੇ ਰਹੋ ਤੇ ਜਿੰਨਾ ਜਲਦੀ ਹੋ ਸਕੇ, ਵੈਕਸੀਨ ਲਗਵਾਓ। ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੈ, ਜਿੰਨੀ ਦੇਰ ਤੱਕ ਸਾਰੇ ਸੁਰੱਖਿਅਤ ਨਹੀਂ ਹਨ। ਆਪਣਾ ਖਿਆਲ ਰੱਖੋ।’ -ਪੀਟੀਆਈ