ਪੰਜਾਬ ਤੇ ਮਿਜ਼ੋਰਮ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਸੂਬੇ; ਛੱਤੀਸਗੜ੍ਹੀਏ ਸਭ ਤੋਂ ਮਾਯੂਸ

ਪਹਿਲੀ ਸਾਲਾਨਾ ਹੈਪੀਨੈੱਸ ਰਿਪੋਰਟ ਵਿੱਚ ਖੁਲਾਸਾ

ਪੰਜਾਬ ਤੇ ਮਿਜ਼ੋਰਮ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਸੂਬੇ; ਛੱਤੀਸਗੜ੍ਹੀਏ ਸਭ ਤੋਂ ਮਾਯੂਸ

ਅਦਿਤੀ ਟੰਡਨ

ਨਵੀਂ ਦਿੱਲੀ, 19 ਸਤੰਬਰ

ਦੇਸ਼ ਵਿੱਚ ਸਭ ਤੋਂ ਖ਼ੁਸ਼ਹਾਲ ਲੋਕ ਮਿਜ਼ੋਰਮ, ਪੰਜਾਬ ਅਤੇ ਅੰਡੇਮਾਨ ਅਤੇ ਨਿਕੋਬਾਰ ਵਿੱਚ ਹਨ। ਇਹ ਖੁਲਾਸਾ ਪਹਿਲੀ ਸਲਾਨਾ ਇੰਡੀਆ ਹੈਪੀਨੈੱਸ ਰਿਪੋਰਟ ਵਿੱਚ ਕੀਤਾ ਗਿਆ ਹੈ। ਭਾਰਤ ਦੇ ਪ੍ਰਮੁੱਖ ਪ੍ਰਬੰਧਨ ਰਣਨੀਤੀ ਮਾਹਿਰ ਰਾਜੇਸ਼ ਪਿਲਾਨੀਆ ਵੱਲੋਂ ਕਰਵਾਏ ਗਏ ਅਧਿਐਨ ਦੌਰਾਨ ਮਾਰਚ ਅਤੇ ਜੁਲਾਈ 2020 ਦੇ ਵਿਚਾਲੇ 16950 ਲੋਕਾਂ ’ਤੇ ਦੇਸ਼ ਵਿਆਪੀ ਸਰਵੇ ਕੀਤਾ ਗਿਆ। ਇਸ ਦੀ ਤਿਆਰ ਕੀਤੀ ਰਿਪੋਰਟ ਵਿੱਚ ਮਿਜ਼ੋਰਮ, ਪੰਜਾਬ, ਅੰਡੇਮਾਨ ਅਤੇ ਨਿਕੋਬਾਰ ਸਭ ਤੋਂ ਉਪਰ ਹਨ ਜਦ ਕਿ ਉੜੀਸਾ, ਉਤਰਾਖੰਡ ਅਤੇ ਛੱਤੀਸਗੜ੍ਹ ਸਭ ਤੋਂ ਹੇਠਾਂ। ਵੱਡੇ ਰਾਜਾਂ ਵਿਚੋਂ ਪੰਜਾਬ, ਗੁਜਰਾਤ ਅਤੇ ਤਿਲੰਗਾਨਾ ਖੁਸ਼ਹਾਲੀ ਦੀ ਦਰਜਾਬੰਦੀ ਵਿਚ ਸਭ ਤੋਂ ਅੱਗੇ ਹਨ ਜਦਕਿ ਛੋਟੇ ਰਾਜਾਂ ਵਿਚੋਂ, ਮਿਜ਼ੋਰਮ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਚੋਟੀ 'ਤੇ ਹਨ। ਖੋਜ ਨੇ ਅੰਡੇਮਾਨ ਅਤੇ ਨਿਕੋਬਾਰ, ਪੁਡੂਚੇਰੀ ਅਤੇ ਲਕਸ਼ਦੀਪ ਨੂੰ ਸਭ ਤੋਂ ਖੁਸ਼ਹਾਲ ਕੇਂਦਰ ਸ਼ਾਸਤ ਪ੍ਰਦੇਸ਼ ਕਰਾਰ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All