ਨਵੀਂ ਦਿੱਲੀ, 27 ਅਕਤੂਬਰ
ਬੀਐਸਐਫ ਨੇ ਵੀਰਵਾਰ ਰਾਤ ਪੰਜਾਬ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਛੇ ਏਕੇ-47 ਰਾਈਫਲਾਂ, ਤਿੰਨ ਪਿਸਤੌਲਾਂ ਅਤੇ 200 ਗੋਲੀਆਂ ਬਰਾਮਦ ਕੀਤੀਆਂ ਹਨ। ਬੀਐਸਐਫ ਨੂੰ ਸ਼ਾਮ 7 ਵਜੇ ਦੇ ਕਰੀਬ ਫਿਰੋਜ਼ਪੁਰ ਸੈਕਟਰ ‘ਚ ਸਰਹੱਦ ਦੀ ਜ਼ੀਰੋ ਲਾਈਨ ਨੇੜਿਓਂ ਤਲਾਸ਼ੀ ਦੌਰਾਨ ਇਕ ਬੈਗ ਮਿਲਿਆ, ਜਿਸ ਵਿਚੋਂ ਇਹ ਹਥਿਆਰ ਬਰਾਮਦ ਹੋਏ ਹਨ।-ਏਜੰਸੀ