ਨਵੀਂ ਦਿੱਲੀ, 15 ਮਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸੇ ਦੋਸ਼ੀ ਦੀ ਸਜ਼ਾ ਮੁਆਫ਼ੀ ਜਾਂ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਉਸ ਰਾਜ ਵਿਚ ਲਾਗੂ ਨੀਤੀ ਮੁਤਾਬਕ ਵਿਚਾਰਿਆ ਜਾਣਾ ਚਾਹੀਦਾ ਹੈ, ਜਿੱਥੇ ਅਪਰਾਧ ਹੋਇਆ ਹੈ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਜਿੱਥੇ ਸੁਣਵਾਈ ਟਰਾਂਸਫਰ ਤੇ ਖ਼ਤਮ ਹੋਈ ਹੈ, ਉਸ ਥਾਂ ਮੁਤਾਬਕ ਸਜ਼ਾ ਮੁਆਫ਼ੀ ਜਾ ਰਿਹਾਈ ਨਹੀਂ ਵਿਚਾਰੀ ਜਾ ਸਕਦੀ। ਅਦਾਲਤ ਦੇ ਬੈਂਚ ਨੇ ਕਿਹਾ ਕਿ ਸੀਆਰਪੀਸੀ 1973 ਦੀ ਧਾਰਾ 432(7) ਮੁਤਾਬਕ ਸਜ਼ਾ ਮੁਆਫ਼ੀ ਦੇ ਮੁੱਦੇ ’ਤੇ ਦੋ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਨਹੀਂ ਥੋਪੇ ਜਾ ਸਕਦੇ। ਸਿਖ਼ਰਲੀ ਅਦਾਲਤ ਅੱਜ ਇਕ ਅਰਜ਼ੀ ਉਤੇ ਸੁਣਵਾਈ ਕਰ ਰਹੀ ਸੀ ਜਿਸ ਵਿਚ ਦੋਸ਼ੀ ਨੇ ਗੁਜਰਾਤ ਸਰਕਾਰ ਨੂੰ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਗੁਜਰਾਤ ਸਰਕਾਰ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਲਾਗੂ ਨੀਤੀ ਤਹਿਤ ਵਿਚਾਰੇ। -ਪੀਟੀਆਈ