ਪੁਣੇ, 11 ਨਵੰਬਰ
ਮਹਾਰਾਸ਼ਟਰ ਦੀ ਪੁਣੇ ਛਾਉਣੀ ਥਾਣੇ ਦੀ ਪੁਲੀਸ ਨੇ ਐਨਸੀਬੀ ਦੇ ਗਵਾਹ ਕਿਰਨ ਗੋਸਾਵੀ ਨੂੰ ਸਾਲ 2020 ਵਿੱਚ ਦਰਜ ਧੋਖਾਧੜੀ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗੋਸਾਵੀ ਨੂੰ ਅਦਾਲਤ ਨੇ ਸਾਲ 2018 ਦੇ ਇਕ ਹੋਰ ਧੋਖਾਧੜੀ ਮਾਮਲੇ ਵਿੱਚ ਮੰਗਲਵਾਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ। -ਏਜੰਸੀ