ਪੁਣੇ, 2 ਮਾਰਚ
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਬਾਹਰਵਾਰ ਲੋਨੀ ਕਲਭੋਰ ‘ਚ ਅੱਜ ਸੈਪਟਿਕ ਟੈਂਕ ਦੀ ਸਫਾਈ ਕਰਦੇ ਸਮੇਂ ਦਮ ਘੁਟਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲੋਨੀ ਕਲਭੋਰ ਦੇ ਕਦਮ ਵਾਕ ਵਸਤੀ ਖੇਤਰ ਵਿੱਚ ਰਿਹਾਇਸ਼ੀ ਇਮਾਰਤ ਵਿੱਚ ਸਵੇਰੇ 11.30 ਵਜੇ ਦੇ ਕਰੀਬ ਵਾਪਰੀ। ਪਹਿਲੇ ਵਿਅਕਤੀ ਨੂੰ ਜਦੋਂ ਟੈਂਕੀ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ ਤੇ ਉਸ ਨੂੰ ਨੇੜਲੇ ਦੇ ਹਸਪਤਾਲ ਲਿਜਾਇਆ ਗਿਆ,ਜਿਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਬਾਅਦ ਵਿੱਚ ਟੈਂਕ ਵਿਚੋਂ ਕੱਢੇ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।