ਪੁਣੇ, 7 ਜਨਵਰੀ
ਮਹਾਰਾਸ਼ਟਰ ਸਥਿਤ ਪੁਣੇ ਦੀ ਅਦਾਲਤ ਨੇ ਇਥੇ ਇਕ ਸਮਾਗਮ ਦੌਰਾਨ ਭੜਕਾਊ ਭਾਸ਼ਨ ਦੇਣ ਦੇ ਮਾਮਲੇ ਵਿੱਚ ਹਿੰਦੂ ਧਾਰਮਿਕ ਨੇਤਾ ਕਾਲੀਚਰਨ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਕਾਲੀਚਰਨ ਦੇ ਵਕੀਲ ਅਮੋਲ ਡਾਂਗੇ ਨੇ ਦੱਸਿਆ ਕਿ ਅਦਾਲਤ ਨੇ 25 ਹਜ਼ਾਰ ਦੇ ਨਿੱਜੀ ਮੁਚਲਕੇ ’ਤੇ ਕਾਲੀਚਰਨ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ 1659 ਵਿੱਚ ਛੱਤਰਪਤੀ ਸ਼ਿਵਾਜੀ ਨੇ ਆਦਿਲਸ਼ਾਹੀ ਸੈਨਾਨਾਇਕ ਅਫਜਲ ਖਾਨ ਦੀ ਹੱਤਿਆ ਕੀਤੀ ਸੀ ਤੇ ਇਸ ਦੀ ਯਾਦ ਵਿੱਚ ਇਥੇ 19 ਦਸੰਬਰ ਨੂੰ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਕਾਲੀਚਰਨ ਨੇ ਕਥਿਤ ਤੌਰ ’ਤੇ ਭੜਕਾਊ ਭਾਸ਼ਨ ਦਿੱਤਾ ਸੀ। -ਪੀਟੀਆਈ