ਨਵੀਂ ਦਿੱਲੀ, 25 ਅਗਸਤ
ਐੱਨਆਈਏ ਨੇ ਫਰਵਰੀ 2019 ਵਿੱਚ ਹੋਏ ਅਤਿਵਾਦੀ ਹਮਲੇ ਦੇ ਸਬੰਧ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਆਤਮਘਾਤੀ ਹਮਲੇ ਵਿੱਚ ਸੀਆਰਪੀਐੱਫਦੇ 40 ਜਵਾਨ ਸ਼ਹੀਦ ਹੋਏ ਸਨ। ਐੱਨਆਈਏ ਨੇ ਇਸ ਚਾਰਜਸ਼ੀਟ ਵਿੱਚ ਜੈਸ਼-ਏ-ਮੁਹੰਮਦ ਪ੍ਰਮੁੱਖ ਮਸੂਦ ਅਜ਼ਹਰ ਤੇ ਉਸ ਦੇ ਰਿਸ਼ਤੇਦਾਰਾਂ ਅੰਮਾਰ ਅਲਵੀ ਤੇ ਅਬਦੁਲ ਰਊਫ਼ ਸਣੇ 19 ਲੋਕ ਨਾਮਜ਼ਦ ਕੀਤੇ ਗਏ ਹਨ। ਚਾਰਜਸ਼ੀਟ ਵਿੱਚ ਮਸੂਦ ਅਜ਼ਹਰ ਤੋਂ ਇਲਾਵਾ ਮਾਰੇ ਗਏ ਸੱਤ ਅਤਿਵਾਦੀ, ਗ੍ਰਿਫ਼ਤਾਰ ਕੀਤੇ ਸੱਤ ਅਤਿਵਾਦੀਆਂ ਤੋਂ ਇਲਾਵਾ 4 ਭਗੌੜੇ ਸ਼ਾਮਲ ਹਨ।