ਮੁੰਬਈ, 27 ਜੂਨ
ਗੁਹਾਟੀ ਵਿੱਚ ਬਾਗ਼ੀ ਆਗੂਆਂ ਨਾਲ ਡੇਰੇ ਲਾਈ ਬੈਠੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਖਿਲਾਫ਼ ਇਥੇ ਬੰਬੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ ਵਿੱਚ ਸ਼ਿੰਦੇ ’ਤੇ ਸੂਬੇ ਵਿੱਚ ‘ਸਿਆਸੀ ਅਸ਼ਾਂਤੀ’ ਫੈਲਾਉਣ ਤੇ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਭੜਕਾਹਟ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਪਟੀਸ਼ਨ ਵਿੱਚ ਬਾਗ਼ੀ ਆਗੂਆਂ ਖਿਲਾਫ਼ ਵੀ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ ਗਈ ਹੈ। -ਪੀਟੀਆਈ