ਮੁੰਬਈ, 28 ਅਪਰੈਲ
ਬੰਬੇ ਹਾਈ ਕੋਰਟ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਲਈ ਕੋਵਿਡ-19 ਐਂਟੀ ਟੀਕਿਆਂ ਦੀਆਂ ਵੱਖਰੀਆਂ ਕੀਮਤਾਂ ਨੂੰ ਚੁਣੌਤੀ ਦੇਣ ਲਈ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਐੱਸਆਈ) ਅਤੇ ਭਾਰਤ ਬਾਇਓਟੈਕ ਨੂੰ ਟੀਕਾ 150 ਰੁਪਏ ਪ੍ਰਤੀ ਖੁਰਾਕ ਦੀ ਇਕਸਾਰ ਦਰ ’ਤੇ ਵੇਚਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ।