ਨਵੀਂ ਦਿੱਲੀ: ਦਿੱਲੀ ਦੇ ਸੁਲਤਾਨਪੁਰੀ ਵਿਚਲੇ ਇਕਾਂਤਵਾਸ ਕੇਂਦਰ ਵਿਚ ਕੋਵਿਡ-19 ਮਰੀਜ਼ਾਂ ਲਈ ਸਾਫ਼ ਸਫ਼ਾਈ ਤੇ ਰਹਿਣ ਸਹਿਣ ਦਾ ਕੋਈ ਢੁੱਕਵਾਂ ਪ੍ਰਬੰਧ ਨਾ ਹੋਣ ਦਾ ਦਾਅਵਾ ਕਰਦੀ ਜਨਹਿੱਤ ਪਟੀਸ਼ਨ ਦਿੱਲੀ ਹਾਈ ਕੋਰਟ ’ਚ ਦਾਖ਼ਲ ਕੀਤੀ ਗਈ ਹੈ। ਪਟੀਸ਼ਨਰ ਨੇ ਕਿਹਾ ਕਿ ਇਕਾਂਤਵਾਸ ਕੇਂਦਰ ਵਿੱਚ ਉਪਰੋਕਤ ਖਾਮੀਆਂ ਤੋਂ ਇਲਾਵਾ ਮਰੀਜ਼ਾਂ ਦੀ ਸਾਂਭ ਸੰਭਾਲ ਤੇ ਨਿਗਰਾਨੀ ਲਈ ਮੈਡੀਕਲ ਪੇਸ਼ੇਵਰਾਂ ਦੀ ਵੀ ਵੱਡੀ ਘਾਟ ਹੈ। ਚੀਫ਼ ਜਸਟਿਸ ਡੀ.ਐੱਨ.ਪਟੇਲ ਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਹਾਲਾਂਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਦਾਇਰ ਪਟੀਸ਼ਨ ’ਤੇ ਕੋਈ ਹੁਕਮ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਪਟੀਸ਼ਨਰ ਨੇ ਕੋਰਟ ਫੀਸ ਹੀ ਨਹੀਂ ਤਾਰੀ ਸੀ। ਕੋਰਟ ਫੀਸ ਦੀ ਅਦਾਇਗੀ ਮਗਰੋਂ ਹੁਣ ਇਸ ਮਾਮਲੇ ’ਤੇ 17 ਮਈ ਨੂੰ ਸੁਣਵਾਈ ਹੋਵੇਗੀ।