ਨਵੀਂ ਦਿੱਲੀ, 24 ਜੁਲਾਈ
ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ ਬਾਵਜੂਦ ਚੀਨੀ ਲੜਾਕੂ ਜਹਾਜ਼ ਪੂਰਬੀ ਲੱਦਾਖ ਵਿੱਚ ਤਾਇਨਾਤ ਭਾਰਤੀ ਬਲਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤੇ ਉਹ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨੇੜੇ ਉਡਾਣ ਭਰ ਰਹੇ ਹਨ। ਚੀਨੀ ਜਹਾਜ਼ ਪਿਛਲੇ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਨਿਯਮਿਤ ਤੌਰ ‘ਤੇ ਐੱਲਏਸੀ ਦੇ ਨੇੜੇ ਉਡਾਣ ਭਰ ਰਹੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ,‘ਜੇ-11 ਸਮੇਤ ਚੀਨੀ ਲੜਾਕੂ ਜਹਾਜ਼ ਐੱਲਏਸੀ ਦੇ ਨੇੜੇ ਉਡਾਣ ਭਰਦੇ ਰਹਿੰਦੇ ਹਨ।’