ਨਵੀਂ ਦਿੱਲੀ, 26 ਅਕਤੂਬਰ
ਕੇਂਦਰੀ ਸੜਕੀ ਤੇ ਆਵਾਜਾਈ ਮੰਤਰਾਲੇ ਨੇ ਬੱਚਿਆਂ ਦੀ ਸੁਰੱਖਿਆ ਲਈ ਨਵੀਂ ਪਹਿਲੀ ਕੀਤੀ ਹੈ। ਮੰਤਰਾਲੇ ਨੇ ਪ੍ਰਸਤਾਵ ਦਿੱਤਾ ਹੈ ਕਿ ਜੇ ਕਿਸੇ ਮੋਟਰਸਾਈਕਲ ਉਤੇ ਚਾਰ ਸਾਲ ਤੋਂ ਘੱਟ ਉਮਰ ਦਾ ਬੱਚਾ ਬੈਠਾ ਹੋਵੇਗਾ ਤਾਂ ਮੋਟਰਸਾਈਕਲ ਚਾਲਕ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੋਂ ਤੇਜ਼ ਵਾਹਨ ਨਹੀਂ ਚਲਾ ਸਕਦਾ। ਮੰਤਰਾਲੇ ਨੇ ਬੱਚਿਆਂ ਦੀ ਸੁਰੱਖਿਆ ਲਈ ਖਾਕਾ ਤਿਆਰ ਕੀਤਾ ਹੈ ਜਿਸ ਵਿਚ ਚਾਰ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਸੁਰੱਖਿਆ ਲਈ ਹੈਲਮਟ ਵੀ ਜ਼ਰੂਰੀ ਹੋਵੇਗਾ।