ਨਵੀਂ ਦਿੱਲੀ: ਈਡੀ ਨੇ ਯੈੱਸ ਬੈਂਕ-ਡੀਐੱਫਐੱਫਐੱਲ ਨਾਲ ਸਬੰਧਤ ਬੈਂਕ ਲੋਨ ਧੋਖਾਧੜੀ ਮਾਮਲੇ ’ਚ ਮਹਾਰਾਸ਼ਟਰ ਦੇ ਬਿਲਡਰਾਂ ਅਵਿਨਾਸ਼ ਭੌਂਸਲੇ ਅਤੇ ਸੰਜੈ ਛਾਬੜੀਆ ਦੀ 415 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਮਾਮਲੇ ਦੀ ਜਾਂਚ ਸਬੰਧੀ ਸੰਘੀ ਏਜੰਸੀ ਨੇ ਦੋਵੇਂ ਬਿਲਡਰਾਂ ਨੂੰ ਜੂਨ ਵਿੱਚ ਹਿਰਾਸਤ ’ਚ ਲਿਆ ਸੀ ਅਤੇ ਇਸ ਸਮੇਂ ਦੋਵੇਂ ਨਿਆਂਇਕ ਹਿਰਾਸਤ ਵਿੱਚ ਹਨ। -ਪੀਟੀਆਈ