ਨਵੀਂ ਦਿੱਲੀ: ਕਈ ਉੱਘੀਆਂ ਹਸਤੀਆਂ ਨੇ ਅੱਜ ਇਕਜੁੱਟ ਹੋ ਕੇ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਰਿਹਾਈ ਮੰਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਾਲਿਦ ਨੂੰ ਇਕ ਸਾਲ ਤੋਂ ‘ਗ਼ੈਰਵਾਜਬ ਢੰਗ ਨਾਲ ਕੈਦ’ ਰੱਖਿਆ ਗਿਆ ਹੈ। ਪੀਐੱਚਡੀ ਸਕਾਲਰ ਤੇ ਕਾਰਕੁਨ ਖਾਲਿਦ ਨੂੰ ਦਿੱਲੀ ਦੰਗਿਆਂ ਦੇ ਕੇਸ ਵਿਚ 13 ਸਤੰਬਰ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉਤੇ ਯੂਏਪੀਏ ਲਾਇਆ ਗਿਆ ਹੈ। ਖਾਲਿਦ ਨੇ ਸੀਏਏ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਅੱਜ ਇੱਕ ਜਨਤਕ ਮੀਟਿੰਗ ਵਿਚ ਯੋਜਨਾ ਕਮਿਸ਼ਨ ਦੀ ਸਾਬਕਾ ਮੈਂਬਰ ਤੇ ਕਾਰਕੁਨ ਸਈਦਾ ਹਮੀਦ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਸੰਸਦ ਮੈਂਬਰ ਮਨੋਜ ਝਾਅ ਤੇ ਪੱਤਰਕਾਰ ਸਿਧਾਰਥ ਵਰਦਰਾਜਨ ਨੇ ਖਾਲਿਦ ਦੀ ਰਿਹਾਈ ਮੰਗੀ। ਉਨ੍ਹਾਂ ਦੋਸ਼ ਲਾਇਆ ਕਿ ‘ਸ਼ੱਕੀ ਸਬੂਤਾਂ ਦੇ ਅਧਾਰ ਉਤੇ ਖਾਲਿਦ ਜਿਹੇ ਉੱਭਰ ਰਹੇ ਨੌਜਵਾਨ ਆਗੂਆਂ ਨੂੰ ਕੈਦ ਕੀਤਾ ਗਿਆ ਹੈ।’ -ਪੀਟੀਆਈ