ਨਵੀਂ ਦਿੱਲੀ, 24 ਜੁਲਾਈ
ਮਸ਼ਹੂਰ ਡਾਂਸਰ, ਕੋਰੀਓਗ੍ਰਾਫਰ ਅਮਲਾ ਸ਼ੰਕਰ ਦਾ ਦੇਹਾਂਤ ਹੋ ਗਿਆ ਹੈ। ਉਹ 101 ਸਾਲ ਦੇ ਸਨ। ਉਹ ਮਰਹੂਮ ਡਾਂਸਰ ਤੇ ਕੋਰੀਓਗ੍ਰਾਫਰ ਉਦੇ ਸ਼ੰਕਰ ਦੀ ਪਤਨੀ ਤੇ ਸੰਗੀਤਕਾਰ ਅਨੰਦ ਸ਼ੰਕਰ ਤੇ ਅਦਾਕਾਰਾ ਮਮਤਾ ਸ਼ੰਕਰ ਦੀ ਮਾਂ ਸੀ। ਅਮਲਾ ਨੇ ਆਪਣੇ ਪਤੀ ਦੁਆਰਾ ਬਣਾਈ ਫਿਲਮ ਕਲਪਨਾ ਵਿੱਚ ਵੀ ਅਦਾਕਰੀ ਕੀਤੀ ਸੀ।