ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਚਿਰਾਗ ਪਾਸਵਾਨ ਅਤੇ ਪਸ਼ੂਪਤੀ ਕੁਮਾਰ ਪਾਰਸ ’ਤੇ ਲੋਕ ਜਨਸ਼ਕਤੀ ਪਾਰਟੀ ਦਾ ਨਾਂ ਅਤੇ ਚਿੰਨ੍ਹ ‘ਬੰਗਲਾ’ ਵਰਤਣ ’ਤੇ ਰੋਕ ਲਾ ਦਿੱਤੀ ਹੈ। ਇਹ ਰੋਕ ਇੱਕ ਚੋਣ ਪੈਨਲ ਵੱਲੋਂ ਦੋਵਾਂ ਧਿਰਾਂ ਵਿਚਾਲੇ ਇਸ ਸਬੰਧੀ ਵਿਵਾਦ ਹੱਲ ਕਰਵਾਏ ਜਾਣ ਤੱਕ ਲਾਗੂ ਰਹੇਗੀ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਦੋਵੇਂ ਧੜੇ ਅਗਾਮੀ ਜ਼ਿਮਨੀ ਚੋਣਾਂ ਵਿੱਚ ਕਿਸੇ ਹੋਰ ਨਿਸ਼ਾਨ ਹੇਠ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਚਿਰਾਗ ਪਾਸਵਾਨ ਅਤੇ ਪਸ਼ੂਪਤੀ ਕੁਮਾਰ ਦੇ ਧੜਿਆਂ ਵੱਲੋਂ ਲੋਕ ਜਨਸ਼ਕਤੀ ਪਾਰਟੀ ਦੇ ਨਾਂ ਅਤੇ ਚਿੰਨ੍ਹ ’ਤੇ ਆਪਣਾ ਦਾਅਵਾ ਕੀਤਾ ਜਾ ਰਿਹਾ ਹੈ। -ਪੀਟੀਆਈ