ਜੈਪੁਰ, 13 ਅਗਸਤ
ਦੂਰਦਰਸ਼ਨ ਵੱਲੋਂ ‘ਸਵਰਾਜ-ਭਾਰਤ ਕੇ ਸਵਤੰਤਰਤਾ ਸੰਗਰਾਮ ਕੀ ਸਮਗਰ ਗਾਥਾ’ ਨਾਮ ਦਾ ਇਤਿਹਾਸਕ ਸ਼ੋਅ 14 ਅਗਸਤ ਤੋਂ ਡੀਡੀ ਨੈਸ਼ਨਲ ਚੈਨਲ ’ਤੇ ਹਿੰਦੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਦੂਰਦਰਸ਼ਨ ਦੇ ਖੇਤਰੀ ਨੈੱਟਵਰਕ ’ਤੇ 20 ਅਗਸਤ ਤੋਂ ਵੱਖ ਵੱਖ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕੀਤਾ ਜਾਵੇਗਾ। ਦੂਰਦਰਸ਼ਨ ਜੈਪੁਰ ਦੇ ਮੁਖੀ ਸਤੀਸ਼ ਦੇਪਲ ਨੇ ਦੱਸਿਆ ਕਿ ਆਜ਼ਾਦੀ ਦੀ ਲੜਾਈ ਦੇ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਦੀਆਂ ਬਹੁਤ ਸਾਰੀਆਂ ਅਣਸੁਣੀਆਂ ਕਹਾਣੀਆਂ ਨੂੰ ਇਸ ਸ਼ੋਅ ਵਿੱਚ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 75 ਐਪੀਸੋਡਾਂ ਨੂੰ ਹਰੇਕ ਐਤਵਾਰ ਰਾਤ ਨੂੰ 9.00 ਤੋਂ 10.00 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਐਪੀਸੋਡ 20 ਅਗਸਤ ਤੋਂ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਉੜੀਆ, ਬੰਗਾਲੀ ਅਤੇ ਅਸਾਮੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਹੋਣਗੇ।