ਲਖਨਊ: ਉੱਤਰ ਪ੍ਰਦੇਸ਼ ਕਾਂਗਰਸ ਨੇ ‘ਸੇਵਾ ਸੱਤਿਆਗ੍ਰਹਿ’ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਪਾਰਟੀ ਵਰਕਰ ਲੱਗਪਗ 10 ਲੱਖ ਮੈਡੀਕਲ ਕਿੱਟਾਂ ਵੰਡਣਗੇ, ਜੋ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਭੇਜੀਆਂ ਗਈਆਂ ਹਨ। ਇਹ ਮੈਡੀਕਲ ਕਿੱਟਾਂ ਪਾਰਟੀ ਦੇ ਹੈੱਡਕੁਆਰਟਰ ਲਖਨਊ ਤੋਂ ਸੂਬੇ ਦੇ ਹੋਰ ਜ਼ਿਲ੍ਹਿਆਂ ’ਚ ਭੇਜੀਆਂ ਜਾਣਗੀਆਂ। ਹਰੇਕ ਕਿੱਟ ’ਚ ਕਰੋਨਾ ਲਾਗ ਦੇ ਇਲਾਜ ਲਈ ਲੋੜੀਂਦੀਆਂ ਛੇ ਦਵਾਈਆਂ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਪੈਂਫਲੈੱਟ ਤੋਂ ਇਲਾਵਾ ਪ੍ਰਿ੍ਯੰਕਾ ਗਾਂਧੀ ਦਾ ਇੱਕ ਪੱਤਰ ਵੀ ਸ਼ਾਮਲ ਹੈ। ਉੱਤਰ ਪ੍ਰਦੇਸ਼ ਦੇ ਦਿਹਾਤੀ ਇਲਾਕਿਆਂ ’ਚ ਮਾੜੀਆਂ ਸਿਹਤ ਸਹੂਲਤਾਂ ਦੇ ਚੱਲਦਿਆਂ ਕਾਂਗਰਸ ਵੱਲੋਂ ਕਰੋਨਾ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਮੁੱਢਲੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਪਾਰਟੀ ਦੇ ਬਲਾਕ ਪ੍ਰਧਾਨ ਡਾਕਟਰਾਂ ਦੀ ਸਲਾਹ ਨਾਲ ਇਹ ਮੈਡੀਕਲ ਕਿੱਟਾਂ ਵੰਡਣਗੇ। ਉਨ੍ਹਾਂ ਮੁਤਾਬਕ ਪਾਰਟੀ ਵੱਲੋਂ ਪਿੰਡਾਂ ’ਚ ਸੈਨੀਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਜਿਸ ਲਈ 18 ਹਜ਼ਾਰ ਲਿਟਰ ਸੈਨੀਟਾਈਜ਼ਰ ਦੀ ਪਹਿਲੀ ਖੇਪ ਲਖਨਊ ਪਹੁੰਚ ਚੁੱਕੀ ਹੈ। -ਪੀਟੀਆਈ