ਨਵੀਂ ਦਿੱਲੀ, 25 ਜੂਨ
ਇਸਰੋ ਦੇ ਮੁਖੀ ਕੇ ਸਿਵਾਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਨਿੱਜੀ ਖੇਤਰ ਨੂੰ ਹੁਣ ਰਾਕੇਟ ਅਤੇ ਸੈਟੇਲਾਈਟ ਬਣਾਉਣ ਤੇ ਲਾਂਚ ਸੇਵਾਵਾਂ ਮੁਹੱਈਆ ਕਰਨ ਦੀ ਆਗਿਆ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਵੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅੰਤਰਗ੍ਰਹਿ ਮਿਸ਼ਨ ਦਾ ਹਿੱਸਾ ਹੋ ਸਕਦਾ ਹੈ। ਮੰਤਰੀ ਮੰਡਲ ਨੇ ਬੁੱਧਵਾਰ ਨੂੰ ਗ੍ਰਹਿ ਖੋਜਾਂ ਦੇ ਮਿਸ਼ਨਾਂ ਸਮੇਤ ਪੁਲਾੜ ਗਤੀਵਿਧੀਆਂ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਦੀ ਆਗਿਆ ਦਿੱਤੀ ਹੈ।