ਗੋਰਖਪੁਰ(ਯੂਪੀ), 13 ਮਈ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚਲੇ ਇਕ ਨਿੱਜੀ ਹਸਪਤਾਲ ਨੂੰ ਕੋਵਿਡ ਮਰੀਜ਼ ਤੋਂ ਵੱਧ ਫੀਸ ਵਸੂਲਣ ਦੇ ਦੋਸ਼ ਵਿੱਚ ਸੀਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਵਿਜੇਂਦਰ ਪਾਂਡੀਆ ਨੇ ਬਦਰਿਕਾ ਹਸਪਤਾਲ ਤੇ ਰਿਸਰਚ ਸੈਂਟਰ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਹਨ। ਇਕ ਕੋਵਿਡ ਮਰੀਜ਼ ਦੇ ਪਰਿਵਾਰ ਮੈਂਬਰ ਨੇ ਗੋਰਖਪੁਰ ਮੈਡੀਕਲ ਕਾਲਜ ਰੋਡ ਸਥਿਤ ਇਸ ਹਸਪਤਾਲ ਖ਼ਿਲਾਫ਼ ਕਮਿਸ਼ਨਰ ਜ਼ੋਨ ਦਫ਼ਤਰ ਵਿੱਚ ਵੱਧ ਫੀਸ ਵਸੂਲਣ ਦੀ ਸ਼ਿਕਾਇਤ ਕੀਤੀ ਸੀ। ਹਸਪਤਾਲ ਦੇ ਮੈਨੇਜਰ ਸੌਰਭ ਕੁਮਾਰ ਤੇ ਸਟਾਫ਼ ਮੈਂਬਰ ਰਾਜੇਸ਼ ਜੈਸਵਾਲ ਖ਼ਿਲਾਫ਼ ਆਈਪੀਸੀ ਤੇ ਮਹਾਮਾਰੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ