ਬੰਗਲੁਰੂ, 7 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਮੈਸੂਰ ਵਿੱਚ ਕੌਮਾਂਤਰੀ ਯੋਗ ਦਿਵਸ ਦੀ ਅਗਵਾਈ ਕਰਨਗੇ। ਇਸੇ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਪ੍ਰਧਾਨ ਮੰਤਰੀ ਮੋਦੀ 21 ਜੂਨ ਨੂੰ ਮੈਸੂਰ ਪੈਲੇਸ ਵਿੱਚ ਯੋਗ ਕਰਨਗੇ। ਇਸੇ ਦੌਰਾਨ ਸ੍ਰੀ ਬੋਮਈ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਕੇਂਦਰੀ ਆਯੂਸ਼ ਮੰਤਰਾਲੇ ਨਾਲ ਸਹਿਯੋਗ ਕੀਤਾ ਜਾਵੇ ਜੋ ਯੋਗ ਦਿਵਸ ਮੌਕੇ ਪ੍ਰਦਰਸ਼ਨੀ ਲਗਾ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਅਨੁਸਾਰ ਰਾਜ ਸਰਕਾਰ ਵੱਲੋਂ 14 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਯੋਗ ਦਿਵਸ ਨੂੰ ਸਫਲਤਾਪੂਰਨ ਢੰਗ ਨਾਲ ਨੇਪਸੇ ਚਾੜ੍ਹਨ ਵਿੱਚ ਮਦਦ ਕਰਨਗੀਆਂ। -ਪੀਟੀਆਈ