ਨਵੀਂ ਦਿੱਲੀ, 23 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ’ਤੇ ਇੰਡੀਆ ਗੇਟ ’ਤੇ ਉਨ੍ਹਾਂ ਦੇ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕੀਤਾ। ਗ੍ਰੇਨਾਈਟ ਨਾਲ ਬਣਿਆ ਇਕ ਬੁੱਤ ਤਿਆਰ ਹੋਣ ’ਤੇ ਉਹ ਹੋਲੋਗ੍ਰਾਮ ਬੁੱਤ ਦੀ ਥਾਂ ਲਵੇਗਾ। ਪ੍ਰਧਾਨ ਨੇ ਇਸ ਮੌਕੇ ਇਕ ਸਮਾਗਮ ਵਿੱਚ ਸਾਲ 2019, 2020, 2021 ਅਤੇ 2022 ਲਈ ‘ਸੁਭਾਸ਼ ਚੰਦ ਬੋਸ ਆਫਤ ਪ੍ਰਬੰਧਨ ਪੁਰਸਕਾਰ’ ਵੀ ਵੰਡੇ। ਸਮਾਗਮ ਵਿੱਚ ਕੁਲ 7 ਪੁਰਸਕਾਰ ਦਿੱਤੇ ਗਏ। ਕੇਂਦਰ ਸਰਕਾਰ ਨੇ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਵਿੱਚ ਲੋਕਾਂ ਅਤੇ ਸੰਸਥਾਵਾਂ ਦੇ ਅਮੁੱਲ ਯੋਗਦਾਨ ਅਤੇ ਸੇਵਾ ਨੂੰ ਪਛਾਣ ਦੇਣ ਅਤੇ ਸਨਮਾਨਤ ਕਰਨ ਦੇ ਉਦੇਸ਼ ਤਹਿਤ ਸਾਲਾਨਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ। ਹੋਲੋਗ੍ਰਾਮ ਤਸਵੀਰ ਨੂੰ 4 ਕੇ ਪ੍ਰਾਜੈਕਟਰ ਰਾਹੀਂ ਸੰਚਾਲਿਤ ਕੀਤਾ ਜਾਵੇਗਾ।-ਏਜੰਸੀ