ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਪਣੇ 72ਵੇਂ ਜਨਮਦਿਨ ਮੌਕੇ ਜੰਗਲੀ ਜੀਵ, ਵਾਤਾਵਰਨ ਤੇ ਮਹਿਲਾ ਸ਼ਕਤੀਕਰਨ, ਹੁਨਰ ਤੇ ਨੌਜਵਾਨ ਵਿਕਾਸ ਅਤੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਸਮਾਗਮਾਂ ਵਿੱਚ ਚਾਰ ਥਾਵਾਂ ’ਤੇ ਤਕਰੀਰ ਦੇਣਗੇ। ਸ੍ਰੀ ਮੋਦੀ ਭਲਕੇ ਮੱਧ ਪ੍ਰਦੇਸ਼ ਵਿੱਚ ਨਮੀਬੀਆ ਦੇ ਕੁਨੋ ਨੈਸ਼ਨਲ ਪਾਰਕ ਤੋਂ ਲਿਆਂਦੇ 8 ਚੀਤਿਆਂ (5 ਮਾਦਾ ਤੇ ਦੋ ਨਰ) ਨੂੰ ਜੰਗਲ ਵਿੱਚ ਛੱਡਣਗੇ। ਮਗਰੋਂ ਉਹ ਮਹਿਲਾਵਾਂ ਦੇ ਸੈਲਫ-ਹੈਲਪ ਗਰੁੱਪਾਂ ਦੀ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਜੈਅੰਤੀ ਮੌਕੇ ਆਈਟੀਆਈ ਦੇ ਪਲੇਠੇ ਕਾਨਵੋਕੇਸ਼ਨ ਸਮਾਗਮ ਨੂੰ ਵੀ ਸੰਬੋਧਨ ਕਰਨਗੇ। -ਪੀਟੀਆਈ