ਨਵੀਂ ਦਿੱਲੀ: ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਅੱਜ ਤੋਂ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਵੀ.ਨਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਘਟਗਿਣਤੀ ’ਚ ਰਹਿਣ ਮਗਰੋਂ ਕੇਂਦਰੀ ਕੈਬਨਿਟ ਨੇ ਪੁੱਡੂਚੇਰੀ ’ਚ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਕੀਤੀ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਸਿਫਾਰਿਸ਼ ’ਤੇ ਸਹੀ ਪਾਉਣ ਮਗਰੋਂ ਅੱਜ ਤੋਂ ਪੁੱਡੂਚੇਰੀ ’ਚ ਰਾਸ਼ਟਰਪਤੀ ਰਾਜ ਅਮਲ ਵਿੱਚ ਆ ਗਿਆ ਹੈ। ਉਂਜ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਪਰੈਲ ਮਈ ’ਚ ਚਾਰ ਹੋਰਨਾਂ ਰਾਜਾਂ ਨਾਲ ਚੋਣਾਂ ਹੋਣੀਆਂ ਹਨ। -ਪੀਟੀਆਈ