ਨਵੀਂ ਦਿੱਲੀ, 14 ਜੂਨ
ਵਿਰੋਧੀ ਧਿਰਾਂ ਨੇ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਸਾਂਝਾ ਉਮੀਦਵਾਰ ਖੜ੍ਹਾ ਕਰਨ ਲਈ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ ਨਾਲ ਸਪੰਰਕ ਕੀਤਾ ਹੈ। ਸ੍ਰੀ ਗਾਂਧੀ 2017 ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਸਨ ਪਰ ਉਹ ਵੈਂਕਈਆ ਨਾਇਡੂ ਤੋਂ ਚੋਣ ਹਾਰ ਗਏ ਸਨ। -ਪੀਟੀਆਈ