ਨਵੀਂ ਦਿੱਲੀ, 14 ਅਗਸਤ
ਰਾਸ਼ਟਰਪਤੀ ਰਾਮ ਨਾਥ ਕੋਵਿੰਡ ਨੇ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਦੇਸ਼ ਦੀ ਸੁਰੱਖਿਆ ਵਿੱਚ ਲੱਗੇ ਅਮਲੇ ਲਈ ਸ਼ੌਰਿਆ ਚੱਕਰ ਸਮੇਤ ਵੱਖ ਵੱਖ ਬਹਾਦਰੀ ਪੁਰਸਕਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐਂਤਕੀਂ ਚਾਰ ਸੁਰੱਖਿਆ ਕਰਮੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਜਾਵੇਗਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਦਹਿਸ਼ਤਗਰਦੀ ਵਿਰੋਧੀ ਅਪਰੇਸ਼ਨਾਂ ਲਈ ਥਲ ਸੈਨਾਂ ਨੂੰ ਤਿੰਨ ਸ਼ੌਰਿਆ ਚੱਕਰ ਮਿਲੇ ਹਨ। ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਵਿਸਾਖ਼ ਨਾਇਰ ਨੂੰ ਵੀ ਸ਼ੌਰਿਆ ਚੱਕਰ ਦੇ ਐਜਾਜ਼ ਨਾਲ ਸਨਮਾਨਿਆ ਗਿਆ ਹੈ। ਥਲ ਸੈਨਾ ਦੇ ਲੈਫਟੀਨੈਂਟ ਕਰਨਲ ਕ੍ਰਿਸ਼ਨ ਸਿੰਘ ਰਾਵਤ, ਮੇਜਰ ਅਨਿਲ ਉਰਸ ਤੇ ਹਵਾਲਦਾਰ ਆਲੋਕ ਕੁਮਾਰ ਦੂਬੇ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੈਨਾ ਦੇ 31 ਜਵਾਨਾਂ ਨੂੰ ਸੈਨਾ (ਬਹਾਦਰੀ) ਤਗਮੇ ਨਾਲ ਸਨਮਾਨਿਤ ਕੀਤਾ ਗਿਆ ਹੈ।