ਹੈਦਰਾਬਾਦ: ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦਾ ਨਾਂ ਬਦਲ ਕੇ ‘ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ)’ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦਾ ਐਲਾਨ ਭਲਕੇ ਦਸਹਿਰੇ ਮੌਕੇ ਕੀਤਾ ਜਾ ਸਕਦਾ ਹੈ। ਸੂਬਾ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਦੇਸ਼ ਭਰ ’ਚ ਪੇਸ਼ ਕੀਤਾ ਜਾਵੇਗਾ ਤਾਂ ਜੋ ਪਾਰਟੀ ਨੂੰ ਕੌਮੀ ਤਾਕਤ ਵਜੋਂ ਉਭਰਨ ’ਚ ਮਦਦ ਮਿਲ ਸਕੇ। ਹਾਕਮ ਧਿਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟੀਆਰਐੱਸ ਪ੍ਰਧਾਨ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਵੱਲੋਂ ਭਲਕੇ ਦਸਹਿਰੇ ਮੌਕੇ ਪਾਰਟੀ ਦੇ ਨਵੇਂ ਨਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਨਾਂ ਬਦਲਣ ਦੀ ਕਵਾਇਦ ਅਸਲ ਵਿੱਚ ਟੀਆਰਐੱਸ ਵੱਲੋਂ ਕੌਮੀ ਪੱਧਰ ’ਤੇ ਭਾਜਪਾ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਦਾ ਹਿੱਸਾ ਹੈ। -ਪੀਟੀਆਈ