ਪਟਨਾ: ਸਿਆਸੀ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਭਲਕੇ ਮਹਾਤਮਾ ਗਾਂਧੀ ਜੈਅੰਤੀ ਮੌਕੇ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਤੋਂ ਆਪਣੀ 3500 ਕਿਲੋਮੀਟਰ ਲੰਮੀ ਪੈਦਲ ਯਾਤਰਾ ਸ਼ੁਰੂ ਕਰਨਗੇ। ਇਹ ਪੈਦਲ ਯਾਤਰਾ ਪ੍ਰਸ਼ਾਂਤ ਦੀ ‘ਜਨ ਸੁਰਾਜ’ ਮੁਹਿੰਮ ਦਾ ਹਿੱਸਾ ਹੋਵੇਗੀ। ਇਸ ਸਬੰਧੀ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਸ ਯਾਤਰਾ ਪੱਛਮੀ ਚੰਪਾਰਨ ਦੇ ਗਾਂਧੀ ਆਸ਼ਰਮ ਤੋਂ ਸ਼ੁਰੂ ਹੋਵੇਗੀ ਜਿੱਥੋਂ ਰਾਸ਼ਟਰਪਿਤਾ ਨੇ 1917 ’ਚ ਪਹਿਲੀ ਸੱਤਿਆਗ੍ਰਹਿ ਮੁਹਿੰਮ ਸ਼ੁਰੂ ਕੀਤੀ ਸੀ। -ਪੀਟੀਆਈ