ਕੋਲਕਾਤਾ, 11 ਜੂਨ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਦੋਸਤ ਜਿਤਿਨ ਪ੍ਰਸਾਦ ਵਾਂਗ ਕਾਂਗਰਸ ਪਾਰਟੀ ਛੱਡ ਕੇ ਨਹੀਂ ਜਾ ਰਹੇ ਹਨ। ਕੁਝ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਨੇ ਖ਼ਬਰ ਨਸ਼ਰ ਕੀਤੀ ਸੀ ਕਿ ਉਹ ਸ਼ੁੱਕਰਵਾਰ ਦੁਪਹਿਰ ਨੂੰ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣ ਜਾ ਰਹੇ ਹਨ। ਲੋਕ ਸਭਾ ਦੇ ਸਾਬਕਾ ਮੈਂਬਰ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਹੇ ਅਭਿਜੀਤ ਨੇ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ,‘‘ਮੈਂ ਕਾਂਗਰਸ ’ਚ ਹੀ ਹਾਂ ਅਤੇ ਤ੍ਰਿਣਮੂਲ ਜਾਂ ਹੋਰ ਕਿਸੇ ਪਾਰਟੀ ’ਚ ਮੇਰੇ ਸ਼ਾਮਲ ਹੋਣ ਸਬੰਧੀ ਸਾਰੀਆਂ ਰਿਪੋਰਟਾਂ ਗਲਤ ਹਨ।’’ ਮੁਖਰਜੀ ਦੇ ਜਿਤਿਨ ਪ੍ਰਸਾਦ ਨਾਲ ਚੰਗੇ ਸਬੰਧ ਹਨ ਜੋ ਕੁਝ ਦਿਨ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਿਆ ਹੈ। -ਪੀਟੀਆਈ