ਨਵੀਂ ਦਿੱਲੀ, 20 ਦਸੰਬਰ
ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਧਿਕਾਰੀ ਆਈਐਫਐੱਸ ਪ੍ਰਦੀਪ ਕੁਮਾਰ ਰਾਵਤ ਚੀਨ ਵਿਚ ਭਾਰਤ ਦੇ ਅਗਲੇ ਰਾਜਦੂਤ ਹੋਣਗੇ। 1990 ਬੈਚ ਦੇ ਅਧਿਕਾਰੀ ਰਾਵਤ ਵਰਤਮਾਨ ’ਚ ਨੀਦਰਲੈਂਡਜ਼ ਵਿਚ ਭਾਰਤ ਦੇ ਰਾਜਦੂਤ ਹਨ। ਵਿਦੇਸ਼ ਮੰਤਰਾਲੇ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਉਹ ਜਲਦੀ ਹੀ ਉੱਥੇ ਆਪਣਾ ਅਹੁਦਾ ਸੰਭਾਲਣਗੇ। ਰਾਵਤ ਚੀਨ ਵਿਚ ਵਿਕਰਮ ਮਿਸਰੀ ਦੀ ਥਾਂ ਲੈਣਗੇ।
ਉਨ੍ਹਾਂ ਦੀ ਨਿਯੁਕਤੀ ਉਸ ਵੇਲੇ ਹੋ ਰਹੀ ਜਦ ਪੂਰਬੀ ਲੱਦਾਖ ਵਿਚ ਚੀਨ ਨਾਲ ਭਾਰਤ ਦਾ ਟਕਰਾਅ ਹਾਲੇ ਵੀ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਉਹ ਹਾਂਗਕਾਂਗ ਤੇ ਪੇਈਚਿੰਗ ਵਿਚ ਸੇਵਾਵਾਂ ਦੇ ਚੁੱਕੇ ਹਨ। ਪ੍ਰਦੀਪ ਕੁਮਾਰ ਇੰਡੋਨੇਸ਼ੀਆ ਵਿਚ ਵੀ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ ਤੇ ਮੰਡਾਰਿਨ ਭਾਸ਼ਾ ਬੋਲਣ ਵਿਚ ਮਾਹਿਰ ਹਨ। -ਪੀਟੀਆਈ