ਸਾਗਰ (ਐੱਮਪੀ), 25 ਮਈ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਸਬ-ਪੋਸਟਮਾਸਟਰ ਵੱਲੋਂ ਲੋਕਾਂ ਦੇ ਜਮ੍ਹਾਂ ਕਰਵਾਏ ਸਵਾ ਕਰੋੜ ਰੁਪਏ ਆਈਪੀਐੱਲ ਵਿੱਚ ਸੱਟਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਪੁਲੀਸ ਦੇ ਅਧਿਕਾਰੀ ਅਜੈ ਧਰੁਵ ਨੇ ਦੱਸਿਆ ਕਿ ਐੱਫਡੀ ਦੀਆਂ ਸ਼ਰਤਾਂ ਪੂਰੀਆਂ ਹੋਣ ’ਤੇ ਜਦੋਂ ਕੁੱਝ ਲੋਕਾਂ ਨੇ ਰੇਲਵੇ ਕੰਪਲੈਕਸ ਵਿੱਚ ਬਣੇ ਡਾਕਖਾਨੇ ਦੇ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਤਾਂ ਇਹ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਇਸ ਮਗਰੋਂ 20 ਮਈ ਨੂੰ ਪੁਲੀਸ ਨੇ ਮੁਲਜ਼ਮ ਵਿਸ਼ਾਲ ਅਹੀਰਵਾਰ (36) ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਡਾਕਖਾਨੇ ਦੇ ਮੁਲਾਜ਼ਮਾਂ ਨੇ ਜਦੋਂ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਐੱਫਡੀ ਨੰਬਰ ਅਤੇ ਖਾਤਾ ਨੰਬਰ ਰਿਕਾਰਡ ਵਿੱਚ ਮੌਜੂਦ ਨਹੀਂ ਹਨ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਬ-ਪੋਸਟਮਾਸਟਰ ਨੇ ਉਨ੍ਹਾਂ ਦੇ ਪੈਸੇ ਆਈਪੀਐੱਲ ਦੇ ਸੱਟੇ ’ਤੇ ਲਾ ਦਿੱਤੇ ਹਨ। ਸ਼ਿਕਾਇਤ ਮਿਲਣ ਮਗਰੋਂ ਵਿਸ਼ਾਲ ਨੂੰ ਮੁਅੱਤਲ ਕਰ ਕੇ 20 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ