ਕੋਲਕਾਤਾ: ਪੱਛਮੀ ਬੰਗਾਲ ਵਿਚ ਭਾਜਪਾ ਦੇ ਦਫ਼ਤਰਾਂ ਦੇ ਬਾਹਰ ਅੱਜ ਕੈਲਾਸ਼ ਵਿਜੈਵਰਗੀਆ ਦੇ ਵਿਰੋਧ ਵਿਚ ਪੋਸਟਰ ਲਾ ਦਿੱਤੇ ਗਏ ਜਿਨ੍ਹਾਂ ਉਤੇ ‘ਗੋ ਬੈਕ’ ਲਿਖਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਬੰਗਾਲ ਚੋਣਾਂ ਵਿਚ ਹਾਰ ਤੋਂ ਬਾਅਦ ਪਾਰਟੀ ’ਚ ਅੰਦਰੂਨੀ ਖਿੱਚੋਤਾਣ ਹੈ। ਪੋਸਟਰਾਂ ਉਤੇ ਵਿਜੈਵਰਗੀਆ ਦੀਆਂ ਫੋਟੋਆਂ ਲਾਈਆਂ ਗਈਆਂ ਸਨ। ਵਿਜੈਵਰਗੀਆ ਬੰਗਾਲ ਵਿਚ ਭਾਜਪਾ ਲਈ ਚੋਣ ਨੀਤੀ ਘੜਨ ਵਾਲਿਆਂ ਵਿਚੋਂ ਇਕ ਸਨ। ਕਈ ਥਾਈਂ ਪੋਸਟਰਾਂ ਉਤੇ ‘ਸੈਟਿੰਗ ਮਾਸਟਰ’ ਵੀ ਲਿਖਿਆ ਹੋਇਆ ਸੀ। ਕਈ ਪੋਸਟਰਾਂ ਵਿਚ ਵਿਜੈਵਰਗੀਆ ਦੀ ਮੁਕੁਲ ਰਾਏ ਨੂੰ ਜੱਫੀ ਪਾਉਂਦਿਆਂ ਦੀ ਫੋਟੋ ਲਾਈ ਗਈ ਹੈ। -ਪੀਟੀਆਈ