ਮੁੰਬਈ, 18 ਸਤੰਬਰ
ਅਸ਼ਲੀਲ ਫ਼ਿਲਮ ਕੇਸ ਵਿੱਚ ਮੁਲਜ਼ਮ ਕਾਰੋਬਾਰੀ ਰਾਜ ਕੁੰਦਰਾ ਨੇ ਜ਼ਮਾਨਤ ਲਈ ਅੱਜ ਅਦਾਲਤ ਦਾ ਰੁਖ਼ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਸ ਨੂੰ ‘ਬਲੀ ਦਾ ਬੱਕਰਾ’ ਬਣਾਇਆ ਜਾ ਰਿਹਾ ਹੈ, ਜਦੋਂਕਿ ਮਾਮਲੇ ਵਿੱਚ ਦਾਖ਼ਲ ਸਪਲੀਮੈਂਟਰੀ ਦੋਸ਼-ਪੱਤਰ ਵਿੱਚ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ, ਜੋ ਕਥਿਤ ਅਸ਼ਲੀਲ ਫ਼ਿਲਮ ਬਣਾਉਣ ਦੇ ਮਾਮਲੇ ਵਿੱਚ ਉਸ ਦੀ ਸਰਗਰਮ ਭੂਮਿਕਾ ਸਾਬਤ ਕਰੇ। ਕੇਸ ਦੀ ਜਾਂਚ ਕਰ ਰਹੀ ਅਪਰਾਧ ਸ਼ਾਖਾ ਨੇ ਕੁੰਦਰਾ ਅਤੇ ਤਿੰਨ ਹੋਰਾਂ ਖ਼ਿਲਾਫ਼ ਕਥਿਤ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਕੁੱਝ ਐਪਾਂ ਦੀ ਮਦਦ ਨਾਲ ਇਨ੍ਹਾਂ ਨੂੰ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਹਾਲ ਹੀ ’ਚ ਅਨੁਪੂਰਕ ਦੋਸ਼-ਪੱਤਰ ਦਾਖ਼ਲ ਕੀਤਾ ਸੀ। ਇਸ ਤੋਂ ਬਾਅਦ ਰਾਜ ਕੁੰਦਰਾ ਨੇ ਜ਼ਮਾਨਤ ਲਈ ਮੈਟਰੋਪਾਲੀਟਨ ਅਦਾਲਤ ਕੋਲ ਪਹੁੰਚ ਕੀਤੀ ਅਤੇ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਜਾਂਚ ਹੋ ਚੁੱਕੀ ਹੈ। -ਪੀਟੀਆਈ