ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 18 ਅਗਸਤ
ਸ਼ਿਮਲਾ ਜ਼ਿਲ੍ਹੇ ਦੀਆਂ ਫਰੂਟ ਮੰਡੀਆਂ ਵਿੱਚ ਸੇਬ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦਾ ਮੁੱਖ ਕਾਰਨ ਸੇਬ ਦੀ ਕੁਆਲਿਟੀ ਵਿੱਚ ਨਿਗਾਰ ਆਉਣਾ ਹੈ। ਅੱਜ ਤੋਂ 15 ਦਿਨ ਪਹਿਲਾਂ ਸੇਬ ਦੀ ਜਿਹੜੀ ਪੇਟੀ 3000 ਰੁਪਏ ਵਿੱਚ ਵਿਕਦੀ ਸੀ, ਉਹ ਹੁਣ 1800 ਤੋਂ 2000 ਰੁਪਏ ਵਿੱਚ ਵਿਕ ਰਹੀ ਹੈ। ਆੜ੍ਹਤੀਆ ਸੰਘ ਦੇ ਮੁਖੀ ਐੱਨ. ਐੱਸ ਚੌਧਰੀ ਨੇ ਦੱਸਿਆ ਕਿ ਸਿਰਫ 25 ਫੀਸਦ ਉਤਪਾਦ ਹੀ ਉਮੀਦਾਂ ’ਤੇ ਖਰਾ ਉਤਰਿਆ ਹੈ ਤੇ ਬਾਕੀ ਦੇ ਸੇਬ ਦਾ ਰੰਗ ਤੇ ਆਕਾਰ ਵਧੀਆ ਨਹੀਂ ਹੈ ਤੇ ਵਧੇਰੇ ਗਿਣਤੀ ਸੇਬਾਂ ’ਤੇ ਗੜੇਮਾਰੀ ਦੇ ਨਿਸ਼ਾਨ ਹਨ ਜਿਸ ਕਾਰਨ ਵਾਜਬ ਭਾਅ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਸ ਸਾਲ ਸੇਬਾਂ ਦੀ ਭਰਵੀਂ ਫਸਲ ਹੋਈ ਹੈ ਪਰ ਸੇਬ ਦਾ ਆਕਾਰ ਛੋਟਾ ਹੋਣ ਕਾਰਨ ਗਾਹਕਾਂ ਨੂੰ ਪਸੰਦ ਨਹੀਂ ਆ ਰਿਹਾ।