ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ’ਤੇ ਅਚਾਨਕ ਗ੍ਰਨੇਡ ਫਟਣ ਕਾਰਨ ਫ਼ੌਜ ਦੇ ਇੱਕ ਕੈਪਟਨ ਅਤੇ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਦੀ ਮੌਤ ਹੋ ਗਈ। ਜੰਮੂ ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਫ਼ੌਜ ਦੇ ਜਵਾਨ ਮੇਂਧੜ ਸੈਕਟਰ ਵਿੱਚ ਡਿਊਟੀ ’ਤੇ ਤਾਇਨਾਤ ਸਨ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਕੈਪਟਨ ਆਨੰਦ ਅਤੇ ਜੇਸੀਓ ਨਾਇਬ ਸੂਬੇਦਾਰ ਭਗਵਾਨ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਤੁਰੰਤ ਊਧਮਪੁਰ ਲਿਜਾਇਆ ਗਿਆ ਪਰ ਇੱਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ। -ਪੀਟੀਆਈ