ਨਵੀਂ ਦਿੱਲੀ, 16 ਨਵੰਬਰ
ਮੀਂਹ ਅਤੇ ਹਵਾ ਚੱਲਣ ਨਾਲ ਦਿੱਲੀ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਸੋਮਵਾਰ ਨੂੰ ਪ੍ਰਦੂਸ਼ਣ ਦੇ ਪੱਧਰ ਵਿੱਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾ ਦੇ ਪੱਧਰ ਵਿੱਚ ਹੋਰ ਸੁਧਾਰ ਹੋ ਸਕਦਾ ਹੈ। ਸ਼ਹਿਰ ਵਿੱਚ ਹਵਾ ਦਾ ਪੱਧਰ ਸਵੇਰੇ 9 ਵਜੇ 300 ਏਕਿਊਆਈ ਦਰਜ ਕੀਤਾ ਗਿਆ ਜੋ ‘ਖ਼ਰਾਬ’ ਵਰਗ ਵਿੱਚ ਆਉਂਦਾ ਹੈ। ਐਤਵਾਰ ਨੂੰ ਏਕਿਊਆਈ 467 ਸੀ। ਹਵਾ ਦਾ ਪੱਧਰ ਦਿੱਲੀ ਦੇ ਗੁਆਂਢੀ ਸ਼ਹਿਰਾਂ ਫਰੀਦਾਬਾਦ ਵਿੱਚ 256, ਗਾਜ਼ੀਆਬਾਦ ਵਿੱਚ 292, ਨੌਇਡਾ ਵਿੱਚ 312, ਗ੍ਰੇਟਰ ਨੌਇਡਾ ਵਿੱਚ 302 ਅਤੇ ਗੁਰੂਗ੍ਰਾਮ ਵਿੱਚ 314 ਦਰਜ ਕੀਤਾ ਗਿਆ। ਦਿੱਲੀ ਵਿੱਚ ਦੀਵਾਲੀ ਦੇ ਮੌਕੇ ’ਤੇ ਹਵਾ ਦਾ ਪੱਧਰ ਬੀਤੇ ਚਾਰ ਵਰ੍ਹਿਆਂ ਦੇ ਮੁਕਾਬਲੇ ਸਭ ਤੋਂ ਖ਼ਰਾਬ ਰਿਹਾ। ਜਾਣਕਾਰੀ ਮਿਲੀ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਹਵਾ ਦਾ ਪੱਧਰ ‘ਬਹੁਤ ਖ਼ਰਾਬ’ ਵਰਗ ’ਚ ਰਹਿਣ ਦਾ ਅਨੁਮਾਨ ਹੈ। -ਏਜੰਸੀ