ਚੰਡੀਗੜ੍ਹ (ਟਨਸ): ਡੈਮੋਕਰੈਟਿਕ ਟੀਚਰਜ਼ ਫਰੰਟ, ਓਡੀਐੱਲ, 7654, 3442 ਅਤੇ 180 ਈਟੀਟੀ ਟੀਚਰਜ਼ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਅਧਿਆਪਕਾਂ ਵੱਲੋਂ ਭਲਕੇ ਐਤਵਾਰ ਨੂੰ ਸ਼ਿਮਲਾ ਸਥਿਤ ‘ਆਪ’ ਦੇ ਦਫ਼ਤਰ ਅੱਗੇ ਪੋਲ-ਖੋਲ੍ਹ ਰੋਸ ਰੈਲੀ ਕੀਤੀ ਜਾਵੇਗੀ। ਇਹ ਜਾਣਕਾਰੀ ਡੀਟੀਐੱਫ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦਿੱਤੀ।