ਤਿਰੂਵਨੰਤਪੁਰਮ, 2 ਜੁਲਾਈ
ਕੇਰਲ ਦੇ ਵਿਵਾਦਤ ਸਿਆਸੀ ਆਗੂ ਪੀਸੀ ਜੌਰਜ ਨੂੰ ਸੋਲਰ ਪੈਨਲ ਮਾਮਲੇ ’ਚ ਇੱਕ ਮੁਲਜ਼ਮ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਦੋ ਮਹੀਨੇ ਪਹਿਲਾਂ ਹੀ ਭੜਕਾਊ ਤਕਰੀਰ ਸਬੰਧੀ ਕੇਸ ਵਿੱਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਪੂੰਜਾਰ ਵਿਧਾਨ ਸਭਾ ਹਲਕੇ ਤੋਂ 33 ਸਾਲ ਨੁਮਾਇੰਦਗੀ ਕਰਨ ਵਾਲੇ ਜੌਰਜ ਨੂੰ ਇੱਥੇ ਇੱਕ ਗੈਸਟ ਹਾਊਸ ਤੋਂ ਪੁਲੀਸ ਨੇ ਬਾਅਦ ਦੁਪਹਿਰ ਗ੍ਰਿਫ਼ਤਾਰ ਕੀਤਾ। -ਏਜੰਸੀ