ਮੁੰਬਈ, 23 ਜੁਲਾਈ
ਕ੍ਰਾਈਮ ਬ੍ਰਾਂਚ ਦੀ ਟੀਮ ਕਾਰੋਬਾਰੀ ਰਾਜ ਕੁੰਦਰਾ ਨੂੰ ਨਾਲ ਲੈ ਕੇ ਉਸ ਦੀ ਪਤਨੀ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ। ਅੱਜ ਸਵੇਰੇ ਅਦਾਲਤ ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ਵਿੱਚ ਕੁੰਦਰਾ ਦੀ ਪੁਲੀਸ ਹਿਰਾਸਤ ਵਿੱਚ ਵਾਧਾ ਕੀਤਾ ਸੀ। ਹੁਣ ਪੁਲੀਸ ਉਸ ਨਾਲ ਜੁਹੂ ਵਿੱਚ ਸ਼ਿਲਪਾ ਦੇ ਘਰ ਲੈ ਕੇ ਪਹੁੰਚੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੁਲੀਸ ਸ਼ਿਲਪਾ ਸ਼ੈੱਟੀ ਤੋਂ ਵੀ ਪੁੱਛ ਪੜਤਾਲ ਕਰ ਸਕਦੀ ਹੈ ਕਿਉਂਕਿ ਉਹ ਵੀਅਨ ਕੰਪਨੀ ਦੀ ਡਾਇਰੈਕਟਰ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਿਲਪਾ ਤੋਂ ਉਸ ਦੇ ਪਤੀ ਰਾਜ ਦੇ ਸਾਹਮਣੇ ਪੁੱਛ- ਪੜਤਾਲ ਕੀਤੀ ਜਾਵੇਗੀ।