ਜੈਪੁਰ, 17 ਅਗਸਤ
ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੂੰ ਪੁਲੀਸ ਨੇ ਅੱਜ ਜੋਧਪੁਰ ਦੇ ਹਵਾਈ ਅੱਡੇ ’ਤੇ ਉਸ ਸਮੇਂ ਰੋਕ ਲਿਆ ਜਦੋਂ ਉਹ ਜਲੌਰ ਜਾ ਰਹੇ ਸਨ ਤੇ ਸਕੂਲ ਅਧਿਆਪਕ ਦੀ ਕਥਿਤ ਕੁੱਟਮਾਰ ਕਾਰਨ ਮਾਰੇ ਗਏ ਦਲਿਤ ਲੜਕੇ ਦੇ ਮਾਪਿਆਂ ਨੂੰ ਮਿਲਣਾ ਚਾਹੁੰਦੇ ਸਨ। ਇਸ ਸਬੰਧੀ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਨੂੰ ਜਲੌਰ ਵਿੱਚ ਰੋਕ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਪਿੰਡ ਸੁਰਾਨਾ ਦੇ ਪ੍ਰਾਈਵੇਟ ਸਕੂਲ ਵਿੱਚ 20 ਅਗਸਤ ਨੂੰ ਪਾਣੀ ਦੇ ਘੜੇ ਨੂੰ ਛੂਹਣ ’ਤੇ ਹੀ ਅਧਿਆਪਕ ਨੇ ਦਲਿਤ ਵਿਦਿਆਰਥੀ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਸੀ ਤੇ ਵਿਦਿਆਰਥੀ ਨੇ 13 ਅਗਸਤ ਨੂੰ ਅਹਿਮਦਾਬਾਦ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। -ਪੀਟੀਆਈ