ਜੰਮੂ, 2 ਅਕਤੂਬਰ
ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅਤਿਵਾਦੀ ਹਮਲੇ ‘ਚ ਪੁਲੀਸ ਮੁਲਾਜ਼ਮ ਸ਼ਹੀਦ ਹੋ ਗਿਆ ਤੇ ਸੀਆਰਪੀਐੱਫ ਦਾ ਜਵਾਨ ਜ਼ਖ਼ਮੀ ਹੋ ਗਿਆ। ਇਹ ਹਮਲਾ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਪਿੰਗਲਾਨਾ ਇਲਾਕੇ ਵਿੱਚ ਹੋਇਆ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਵਿੱਚ ਕਿਹਾ, ‘ਅਤਿਵਾਦੀਆਂ ਨੇ ਪੁਲਵਾਮਾ ਦੇ ਪਿੰਗਲਾਨਾ ਵਿੱਚ ਸੀਆਰਪੀਐੱਫ ਅਤੇ ਪੁਲੀਸ ਦੀ ਸਾਂਝੀ ਨਾਕਾ ਪਾਰਟੀ ‘ਤੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਪੁਲੀਸ ਕਰਮਚਾਰੀ ਸ਼ਹੀਦ ਹੋ ਗਿਆ ਤੇ ਸੀਆਰਪੀਐੱਫ ਕਰਮਚਾਰੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ।